ਭਾਸ਼ਾ ਸਹਾਇਤਾ ਲਈ ਤੁਹਾਡਾ ਅਧਿਕਾਰ
King County Sheriff’s Office (KCSO, ਕਿੰਗ ਕਾਉਂਟੀ ਸ਼ੈਰਿਫ਼ ਦਾ ਦਫ਼ਤਰ) ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੇ ਭਾਈਚਾਰੇ ਵਿੱਚ ਹਰ ਕੋਈ ਸਾਡੀਆਂ ਸੇਵਾਵਾਂ ਨੂੰ ਐਕਸੈਸ ਕਰ ਸਕੇ। ਜੇਕਰ ਤੁਹਾਨੂੰ ਅੰਗਰੇਜ਼ੀ ਬੋਲਣ, ਪੜ੍ਹਨ, ਲਿਖਣ ਜਾਂ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਹਾਨੂੰ ਮੁਫ਼ਤ ਭਾਸ਼ਾ ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰ ਹੈ।
ਸੇਵਾਵਾਂ ਜੋ ਅਸੀਂ ਪ੍ਰਦਾਨ ਕਰ ਸਕਦੇ ਹਾਂ:
- ਲਿਖਤੀ ਅਨੁਵਾਦ, ਜਿਸ ਵਿੱਚ ਪੱਤਰ, ਨੋਟਿਸ, ਫਾਰਮ ਅਤੇ ਹਦਾਇਤਾਂ ਸ਼ਾਮਲ ਹਨ
- ਦੁਭਾਸ਼ੀਆ ਸੇਵਾਵਾਂ, ਵੀਡੀਓ ਰਾਹੀਂ, ਫ਼ੋਨ ਰਾਹੀਂ, ਜਾਂ ਵਿਅਕਤੀਗਤ ਤੌਰ ‘ਤੇ
- ਪ੍ਰਮਾਣਿਤ ਦੁਭਾਸ਼ੀ ਡਿਪਟੀ (ਕੁਝ ਭਾਸ਼ਾਵਾਂ ਵਿੱਚ ਉਪਲਬਧ)
ਇਮੀਗ੍ਰੇਸ਼ਨ ਸਟੇਟਸ ਦੀ ਪਰਵਾਹ ਕੀਤੇ ਬਿਨਾਂ ਕੋਈ ਵੀ ਵਿਅਕਤੀ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।
ਸਾਡੇ ਭਾਸ਼ਾ ਐਕਸੈਸ ਪ੍ਰੋਗਰਾਮ ਬਾਰੇ ਹੋਰ ਜਾਣਨ ਲਈ, ਈਮੇਲ ਕਰੋ: [email protected] KCSO ਦੀ ਭਾਸ਼ਾ ਐਕਸੈਸ ਨੀਤੀ ਇੱਥੇ ਪੜ੍ਹੋ। (ਅੰਗਰੇਜ਼ੀ ਵਿੱਚ ਉਪਲਬਧ)
ਕਿਸੇ ਅਪਰਾਧ ਜਾਂ ਐਮਰਜੈਂਸੀ ਦੀ ਰਿਪੋਰਟ ਕਰਨ ਲਈ
- ਐਮਰਜੈਂਸੀ ਲਈ, 911 ‘ਤੇ ਕਾਲ ਕਰੋ।
- ਨਾਨ-ਐਮਰਜੈਂਸੀ ਲਈ, 206-296-3311 ‘ਤੇ ਕਾਲ ਕਰੋ।
- ਜਾਂ ਸਾਡੇ ਆਨਲਾਈਨ ਰਿਪੋਰਟਿੰਗ ਸਿਸਟਮ ਦੀ ਵਰਤੋਂ ਕਰੋ
ਫ਼ੋਨ ਕਰਦਿਆਂ, ਆਪਰੇਟਰ ਨੂੰ ਦੱਸੋ ਕਿ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ। ਅਸੀਂ ਤੁਹਾਨੂੰ 240 ਤੋਂ ਵੱਧ ਭਾਸ਼ਾਵਾਂ ਵਿੱਚ ਦੁਭਾਸ਼ੀਏ ਦੀ ਸਹੂਲਤ 24 ਘੰਟੇ ਦਿੰਦੇ ਹਾਂ।
ਫੀਡਬੈਕ ਜਾਂ ਸ਼ਿਕਾਇਤਾਂ
ਤੁਸੀਂ ਸਾਡੇ ਫੀਡਬੈਕ ਜਾਂ ਸ਼ਿਕਾਇਤ ਫਾਰਮ ਦੀ ਵਰਤੋਂ ਭਾਸ਼ਾ ਐਕਸੈਸ ਜਾਂ ਹੋਰ KCSO ਸੇਵਾਵਾਂ ਦੀਆਂ ਸਮੱਸਿਆਵਾਂ ਸਾਂਝੀਆਂ ਕਰਨ, ਜਾਂ ਸ਼ਲਾਘਾ ਕਰਨ ਲਈ ਕਰ ਸਕਦੇ ਹੋ। ਇਹ ਫਾਰਮ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
